ਫਾਜ਼ਿਲਕਾ: ਫਲਾਈਓਵਰ 'ਤੇ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਟਰਾਲੇ 'ਚ ਲੱਗੀ ਭਿਆਨਕ ਅੱਗ, ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ ਤੇ ਪਾਇਆ ਗਿਆ ਕਾਬੂ
ਫ਼ਾਜ਼ਿਲਕਾ ਦੇ ਫਲਾਈ ਓਵਰ ਤੇ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰਾਲੇ ਨੂੰ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਟਰਾਲਾ ਪਰਾਲੀ ਦੀਆਂ ਗੱਠਾਂ ਦਾ ਭਰਿਆ ਹੋਇਆ ਸੀ ਅਤੇ ਅਚਾਨਕ ਫਲਾਈ ਓਵਰ ਦੇ ਵਿੱਚਕਾਰ ਇਸਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਕਰੀਬ ਤਿੰਨ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ।