ਫਾਜ਼ਿਲਕਾ: ਬੀਕਾਨੇਰੀ ਰੋਡ ਤੇ ਸੜਕ ਹਾਦਸਾ, ਈ ਰਿਕਸ਼ਾ ਦੇ ਵਿੱਚ ਕਾਰ ਦੀ ਟੱਕਰ, ਪਲਟ ਗਈ ਈ ਰਿਕਸ਼ਾ
ਬੀਕਾਨੇਰੀ ਰੋਡ ਤੇ ਸੜਕ ਹਾਦਸਾ ਵਾਪਰਿਆ । ਦੱਸਿਆ ਜਾ ਰਿਹਾ ਹੈ ਕਿ ਇੱਕ ਸਾਈਡ ਤੋਂ ਕਾਰ ਆ ਰਹੀ ਸੀ । ਦੂਸਰੀ ਸਾਈਡ ਤੋ ਈ ਰਿਕਸ਼ਾ ਆ ਰਹੀ ਸੀ। ਦੋਨਾਂ ਵਿਚਾਲੇ ਟੱਕਰ ਹੋ ਗਈ ਹੈ । ਜਿਸ ਕਰਕੇ ਈ ਰਿਕਸ਼ਾ ਪਲਟ ਗਈ। ਗਨੀਮਤ ਰਹੀ ਕਿ ਇਸ ਦੌਰਾਨ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ । ਹਾਲਾਂਕਿ ਮੌਕੇ ਤੇ ਲੋਕ ਇਕੱਠੇ ਹੋ ਗਏ । ਜਿਨਾਂ ਦਾ ਕਹਿਣਾ ਕਿ ਇਸ ਬਾਜ਼ਾਰ ਵਿੱਚੋਂ ਜੈਪੁਰ ਜਾਣ ਵਾਲੀਆਂ ਬੱਸਾਂ ਲੰਘਦੀਆਂ ਨੇ ਇਸ ਕਰਕੇ ਰਾਹਗਿਰਾਂ ਨੂੰ ਸਤਰਕਤਾ ਵਰਤਨ ਦੀ ਲੋੜ ਹੈ ।