ਬਾਘਾ ਪੁਰਾਣਾ: ਪਿੰਡ ਨੱਥੂਵਾਲਾ ਦੇ ਨੇੜੇ ਇੱਕ ਤੇਜ ਰਫ਼ਤਾਰ ਕਾਰ ਨੇ ਸੰਤੁਲਨ ਵਿਗੜਣ ਕਾਰਨ ਇੱਕ ਹੋਰ ਕਾਰ ਨੂੰ ਮਾਰੀ ਟੱਕਰ
ਪਿੰਡ ਨੱਥੂਵਾਲਾ ਦੇ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਸੰਤੁਲਨ ਵਿਗੜਣ ਕਾਰਨ ਸਾਹਮਣੇ ਜਾ ਰਹੀ ਇਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕੋਈ ਜਾਣੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਣ 'ਤੇ ਪੁਲਿਸ ਨੇ ਪਹੁੰਚ ਕੇ ਤੇਜ ਰਫ਼ਤਾਰ ਕਾਰ ਦੇ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।