ਅੰਮ੍ਰਿਤਸਰ 2: ਕਲਕੱਤਾ ਤੋਂ ਐਸਜੀਪੀਸੀ ਮੁੱਖ ਦਫਤਰ ਆਈ ਰਾਹਤ ਸਮਗਰੀ, SGPC ਪ੍ਰਧਾਨ ਧਾਮੀ ਨੇ ਹੜ੍ਹ ਪੀੜਤਾਂ ਲਈ ਗੱਡੀਆਂ ਕੀਤੀਆਂ ਰਵਾਨਾ
ਅੰਮ੍ਰਿਤਸਰ ‘ਚ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਲਕੱਤਾ ਤੋਂ ਆਈ ਐਚ ਏ ਫਾਊਂਡੇਸ਼ਨ ਤੇ ਮਾਤਾ ਖੀਵੀ ਸੰਸਥਾ ਵੱਲੋਂ ਭੇਜੀ ਰਾਹਤ ਸਮਗਰੀ ਹੜ੍ਹ ਪੀੜਤ ਇਲਾਕਿਆਂ ਵੱਲ ਰਵਾਨਾ ਕੀਤੀ। ਸਮਗਰੀ ‘ਚ ਗੱਦੇ, ਕੰਬਲ, ਕੱਪੜੇ ਤੇ ਘਰੇਲੂ ਚੀਜ਼ਾਂ ਸ਼ਾਮਲ ਹਨ। ਧਾਮੀ ਨੇ ਕਿਹਾ SGPC ਪਹਿਲੇ ਦਿਨ ਤੋਂ ਹੀ ਲੰਗਰ ਤੇ ਰਾਹਤ ਸੇਵਾ ਜਾਰੀ ਰੱਖ ਰਹੀ ਹੈ।