ਫਾਜ਼ਿਲਕਾ: ਢਾਣੀ ਸੱਦਾ ਸਿੰਘ ਵਿੱਚ ਵੀ ਫ਼ਸਲਾਂ ਬਰਬਾਦ, ਬਹੁਤ ਸਾਰੇ ਲੋਕਾਂ ਦੇ ਘਰ ਹੋਏ ਤਬਾਹ, ਲੋਕ ਤਿਰਪਾਲਾਂ ਹੇਠ ਰਹਿਣ ਲਈ ਹੋ ਰਹੇ ਮਜਬੂਰ
ਫ਼ਾਜ਼ਿਲਕਾ ਦੀ ਢਾਣੀ ਸੱਦਾ ਸਿੰਘ ਤੇ ਵੀ ਹੜ੍ਹ ਦੌਰਾਨ ਕਾਫੀ ਮਕਾਨ ਨੁਕਸਾਨੇ ਗਏ ਹਨ। ਜਿਸ ਤੋਂ ਬਾਅਦ ਬਹੁਤ ਸਾਰੇ ਪੀੜਤ ਪਰਿਵਾਰ ਤਿਰਪਾਲਾਂ ਹੇਠ ਰਹਿਣ ਲਈ ਮਜਬੂਰ ਹੋ ਰਹੇ ਹਨ। ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ ਪਿੰਡ ਵਿੱਚ ਬਹੁਤ ਸਾਰੇ ਮਕਾਨ ਡਿੱਗ ਗਏ ਹਨ ਅਤੇ ਹੋਰ ਕਈ ਮਕਾਨਾਂ ਨੂੰ ਤਰੇੜਾਂ ਆ ਗਈਆਂ ਹਨ।