ਫਾਜ਼ਿਲਕਾ: ਢਾਣੀ ਸੱਦਾ ਸਿੰਘ ਵਿਖੇ ਕਿਸ਼ਤੀ ਤੇ ਰਾਸ਼ਨ ਦੇ ਵਿਵਾਦ ਮਾਮਲੇ ਚ ਪੁਲਿਸ ਨੇ ਥਾਣੇ ਸੱਦੀਆਂ ਦੋਨੋਂ ਧਿਰਾਂ, ਐਸਐਚਓ ਦਾ ਬਿਆਨ
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੀ ਢਾਣੀ ਸੱਦਾ ਸਿੰਘ ਵਿਖੇ ਇਲਜ਼ਾਮ ਲੱਗੇ ਕਿ ਇੱਕ ਧਿਰ ਦਾ ਰਾਸ਼ਨ ਦੂਜੀ ਧਿਰ ਦੇ ਲੋਕ ਕਿਸ਼ਤੀ ਵਿੱਚ ਸਵਾਰ ਕਰਕੇ ਲੈ ਗਏ ਨੇ । ਇਲਜ਼ਾਮ ਲੱਗੇ ਕਿ ਰਾਸ਼ਨ ਲੁੱਟ ਲਿਆ ਗਿਆ । ਜਿਸ ਤੋਂ ਬਾਅਦ ਦੂਜੀ ਧਿਰ ਦਾ ਪੱਖ ਵੀ ਸਾਹਮਣੇ ਆਇਆ ਸੀ । ਪਰ ਹੁਣ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਸਦਰ ਥਾਣਾ ਦੇ ਐਸਐਚਓ ਦਾ ਬਿਆਨ ਸਾਹਮਣੇ ਆਇਆ ਹੈ । ਜਿਨਾਂ ਦਾ ਕਹਿਣਾ ਹੈ ਕਿ ਦੋਨੋਂ ਧਿਰਾਂ ਨੂੰ ਥਾਣੇ ਵਿੱਚ ਸੱਦਿਆ ਗਿਆ ਹੈ ।