ਫਾਜ਼ਿਲਕਾ: ਡੀਸੀ ਦਫਤਰ ਵਿਖੇ ਐਸਐਸਪੀ ਤੇ ਡੀਸੀ ਦੀ ਪ੍ਰੈੱਸ ਕਾਨਫਰੰਸ, ਸਮਾਜ ਸੇਵੀ ਸੰਸਥਾਵਾਂ ਨੂੰ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰ ਰਾਸ਼ਨ ਲਿਆਉਣ ਦੀ ਅਪੀਲ
ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਹੁਣ ਭਾਵੇਂ ਪਾਣੀ ਦਾ ਪੱਧਰ ਘੱਟ ਰਿਹਾ ਹੈ । ਪਰ ਤੁਹਾਨੂੰ ਦੱਸ ਦਈਏ ਕਿ ਹਾਲੇ ਵੀ ਲੋਕ ਰਾਸ਼ਨ ਲੈ ਕੇ ਆ ਰਹੇ ਨੇ ਜੋ ਲੋਕਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ । ਪਰ ਇਸ ਵਿਚਾਲੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਇੱਕ ਪ੍ਰੈਸ ਕਾਨਫਰਸ ਕੀਤੀ ਗਈ ਹੈ । ਜਿਨਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਤੋ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ ।