ਮੁਕਤਸਰ: ਰੇਲਵੇ ਸਟੇਸ਼ਨ 'ਤੇ ਸਫਾਈ ਪ੍ਰਬੰਧਾਂ ਦੀ ਘਾਟ ਦੇ ਚਲਦਿਆਂ ਗੰਦਗੀ ਦਾ ਘਰ ਬਣਿਆ ਰੇਲਵੇ ਫੁੱਟ ਓਵਰਬ੍ਰਿਜ ਅਤੇ ਨੇੜਲਾ ਖੇਤਰ
#jansamasya
ਸ਼੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਬਣਿਆ ਰੇਲਵੇ ਫੁੱਟ ਓਵਰਬ੍ਰਿਜ ਸਫਾਈ ਪ੍ਰਬੰਧਾਂ ਦੀ ਘਾਟ ਦੇ ਚਲਦਿਆਂ ਗੰਦਗੀ ਦਾ ਘਰ ਬਣ ਰਿਹਾ। ਹਾਲਾਂਕਿ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ, ਪਰ ਗਾਂਧੀ ਨਗਰ ਵਾਲੇ ਪਾਸੇ ਗੰਦਗੀ ਦਾ ਬੁਰਾ ਹਾਲ ਹੋ ਚੁੱਕਿਆ। ਦੁਪਹਿਰ 1 ਵਜ਼ੇ ਗਾਂਧੀ ਨਗਰ ਨਿਵਾਸੀਆਂ ਨੇ ਫੁੱਟ ਓਵਰਬ੍ਰਿਜ ਦੇ ਉੱਪਰ ਅਤੇ ਇਸਦੇ ਨੇੜਲੇ ਖੇਤਰ ਵਿੱਚ ਸਫਾਈ ਕਰਵਾਏ ਜਾਣ ਦੀ ਮੰਗ ਕੀਤੀ ਹੈ।