ਮੁਕਤਸਰ: ਬਠਿੰਡਾ ਰੋਡ ਤੇ ਬਿਜਲੀ ਵਿਭਾਗ ਨੇ ਸੋਨੀ ਆਸ਼ਰਮ ਦਾ ਕੱਟਿਆ ਕਨੈਕਸ਼ਨ, ਹਸਪਤਾਲਾਂ ਵਿੱਚ ਬੰਦ ਹੋਈ ਲੰਗਰ ਦੀ ਮੁਫ਼ਤ ਸੇਵਾ
ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਮੁਫ਼ਤ ਲੰਗਰ ਦੀ ਸੇਵਾ ਬੰਦ ਹੋ ਚੁੱਕੀ ਹੈ। ਜਿਸ ਦਾ ਕਾਰਨ ਬਿਜਲੀ ਵਿਭਾਗ ਵੱਲੋਂ ਸੋਨੀ ਆਸ਼ਰਮ ਦਾ ਬਿਜਲੀ ਕਨੈਕਸ਼ਨ ਕੱਟ ਦੇਣਾ ਹੈ। ਉਧਰ, ਭੀਮ ਕ੍ਰਾਂਤੀ ਸੰਸਥਾ ਦੇ ਸੰਸਥਾਪਕ ਅਸ਼ੋਕ ਮਹਿੰਦਰਾ ਨੇ ਸ਼ਾਮ 5 ਵਜ਼ੇ ਲੰਗਰ ਦੀ ਮੁਫਤ ਸੇਵਾ ਕਰਨ ਵਾਲੇ ਸੋਨੀ ਆਸ਼ਰਮ ਦਾ ਬਿਜਲੀ ਕਨੈਕਸ਼ਨ ਕੱਟਣ ਦੀ ਨਿੰਦਾ ਕੀਤੀ ਹੈ।