ਜਲੰਧਰ 1: ਭਾਰਗੋ ਕੈਂਪ ਵਿਖੇ ਸਰਕਾਰੀ ਸਕੂਲ ਵਿਖੇ ਮਾਪਿਆਂ ਨੇ ਕੀਤਾ ਪ੍ਰਦਰਸ਼ਨ , ਟੀਚਰ 'ਤੇ ਸ਼ਰਾਬ ਪੀ ਕੇ ਬੱਚਿਆਂ ਨੂੰ ਤੰਗ-ਪਰੇਸ਼ਾਨ ਕਰਨ ਦੇ ਲਗਾਏ ਆਰੋਪ
ਜਾਣਕਾਰੀ ਦਿੰਦਿਆਂ ਹੋਇਆਂ ਵਿਦਿਆਰਥਨਾਂ ਦੇ ਮਾਪਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਅਧਿਆਪਿਕਾ ਹੈ ਜੋ ਕਿ ਨਸ਼ਾ ਕਰਕੇ ਸਕੂਲੇ ਆਉਂਦੀ ਹੈ ਅਤੇ ਕੁੜੀਆਂ ਨੂੰ ਤੰਗ ਪਰੇਸ਼ਾਨ ਵੀ ਕਰਦੀ ਹੈ ਤੇ ਧਮਕੀਆਂ ਵੀ ਦਿੰਦੀ ਹੈ। ਜਿਸ ਦੇ ਖਿਲਾਫ ਪਹਿਲਾ ਵੀ ਸ਼ਿਕਾਇਤ ਕੀਤੀ ਗਈ ਹੈ ਅਤੇ ਕਾਰਵਾਈ ਨਹੀਂ ਹੋਣ ਤੋਂ ਬਾਅਦ ਹੁਣ ਉਹ ਸਾਰੇ ਹੀ ਮਾਪੇ ਇਕੱਠਾ ਹੋਏ ਹਨ ਅਤੇ ਅਧਿਆਪਕਾ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।