ਅੰਮ੍ਰਿਤਸਰ 2: ਕੋਟ ਖਾਲਸਾ ਇਲਾਕੇ ਦੀ ਰਾਮ ਨਗਰ ਕਲੋਨੀ ਦੀ ਗਲੀ ‘ਚ ਨੌਜਵਾਨਾਂ ਵੱਲੋਂ ਸ਼ਰੇਆਮ ਨਸ਼ੇ ਦੀ ਖਰੀਦੋ-ਫਰੋਖਤ, ਸੀਸੀਟੀਵੀ ‘ਚ ਕੈਦ ਮਾਮਲਾ
ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਹੇਠ ਰਾਮ ਨਗਰ ਕਲੋਨੀ ਗਲੀ ਨੰਬਰ 4 ‘ਚ ਨੌਜਵਾਨਾਂ ਵੱਲੋਂ ਖੁੱਲ੍ਹੇਆਮ ਨਸ਼ੇ ਦੀਆਂ ਪੂੜੀਆਂ ਵੇਚਣ ਦਾ ਮਾਮਲਾ ਸਾਹਮਣੇ ਆਇਆ। ਇਹ ਘਟਨਾ ਇੱਕ ਡਾਕਟਰ ਦੇ ਕਲੀਨਿਕ ਬਾਹਰ ਸੀਸੀਟੀਵੀ ‘ਚ ਕੈਦ ਹੋਈ। ਗਲੀ ਦੀਆਂ ਮਹਿਲਾਵਾਂ ਵੱਲੋਂ ਵਿਰੋਧ ਕਰਨ ‘ਤੇ ਨੌਜਵਾਨ ਭੱਜ ਗਏ। ਲੋਕਾਂ ਨੇ ਪੁਲਿਸ ਕਾਰਵਾਈ ਦੀ ਮੰਗ ਕੀਤੀ।