ਫਤਿਹਗੜ੍ਹ ਸਾਹਿਬ: ਸ਼੍ਰੀ ਸਨਾਤਨ ਧਰਮ ਮੰਦਿਰ ਵਿਖੇ ਤਿਉਹਾਰ ਮਨਾਉਣ ਦਾ ਦਿਨ ਤੈਅ ਕਰਨ ਨੂੰ ਲੈਕੇ ਬ੍ਰਾਹਮਣ ਸਭਾ ਸਰਹਿੰਦ ਦੀ ਮੀਟਿੰਗ ਹੋਈ
ਸ੍ਰੀ ਬ੍ਰਾਹਮਣ ਸਭਾ ਸਰਹਿੰਦ ਦੀ ਮੀਟਿੰਗ ਪ੍ਰਧਾਨ ਵਰਿੰਦਰ ਰਤਨ ਦੀ ਅਗਵਾਈ ਵਿੱਚ ਸ਼੍ਰੀ ਸਨਾਤਨ ਧਰਮ ਮੰਦਿਰ ਵਿਖੇ ਹੋਈ। ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਦੇ ਪੁਜਾਰੀ ਤੇ ਅਚਾਰਿਆ ਵਿਦਵਾਨ ਵੀ ਸ਼ਾਮਲ ਹੋਏ। ਪ੍ਰਧਾਨ ਵਰਿੰਦਰ ਰਤਨ ਨੇ ਕਿਹਾ ਕਿ ਕਈ ਵਾਰ ਸ਼ਰਧਾਲੂਆਂ ਦੇ ਮਨਾਂ ਵਿਚ ਤਿਉਹਾਰ ਮਨਾਉਣ ਦੇ ਦਿਨ ਤੇ ਸਮੇਂ ਨੂੰ ਲੈ ਕੇ ਭੁਲੇਖਾ ਜਾਂ ਦੁਵਿਧਾ ਖੜੀ ਹੋ ਜਾਂਦੀ ਹੈ।