ਫਾਜ਼ਿਲਕਾ: ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਲਈ ਮਸੀਹਾ ਬਣੀ ਗਲੋਬਲ ਸਿੱਖ ਸੰਸਥਾ, ਵਾਲ੍ਹੇ ਸ਼ਾਹ ਹਿਥਾੜ ਤੇ ਆਸ ਪਾਸ ਖੇਤਾਂ ਚੋਂ ਪਾਣੀ ਕੱਢਣ ਦਾ ਕੰਮ ਜਾਰੀ
ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਇਲਾਕਿਆਂ ਵਿੱਚ, ਜਿੱਥੇ ਪਾਣੀ ਦੀ ਮਾਰ ਹੇਠ ਆਈਆਂ ਜ਼ਮੀਨਾਂ ਕਿਸਾਨਾਂ ਲਈ ਨਿਰਾਸ਼ਾ ਦਾ ਸਬੱਬ ਬਣੀਆਂ ਹੋਈਆਂ ਹਨ, ਉੱਥੇ ਗਲੋਬਲ ਸਿੱਖ ਸੰਸਥਾ ਇੱਕ ਵੱਡੀ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਈ ਹੈ। ਸੰਸਥਾ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਹੱਦੀ ਪਿੰਡ ਵੱਲੇ ਸ਼ਾਹ ਹਿਥਾੜ ਅਤੇ ਇਸਦੇ ਆਸ-ਪਾਸ ਦੇ 500 ਏਕੜ ਤੋਂ ਵੱਧ ਰਕਬੇ ਵਿੱਚੋਂ ਖੜ੍ਹੇ ਪਾਣੀ ਨੂੰ ਬਾਹਰ ਕੱਢਣ ਦਾ ਵੱਡਾ ਬੀੜਾ ਚੁੱਕਿਆ ਹੈ।