ਫਾਜ਼ਿਲਕਾ: ਮੇਰੇ ਨਾਮ ਤੇ ਹੜ ਪੀੜਤ ਲੋਕਾਂ ਨੂੰ ਕੀਤਾ ਜਾ ਰਿਹਾ ਗੁਮਰਾਹ, ਦਾਣਾ ਮੰਡੀ ਵਿਖੇ ਪਹੁੰਚੇ ਸਾਂਸਦ ਸ਼ੇਰ ਸਿੰਘ ਘੁਬਾਇਆ ਦਾ ਬਿਆਨ
ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸਾਂਸਦ ਸ਼ੇਰ ਸਿੰਘ ਘੁਬਾਇਆ ਦਾ ਬਿਆਨ ਸਾਹਮਣੇ ਆਇਆ ਹੈ । ਜਿਨਾਂ ਨੇ ਇਲਜ਼ਾਮ ਲਾਏ ਨੇ ਕਿ ਉਹਨਾਂ ਦੇ ਨਾਮ ਤੇ ਹੜ ਪੀੜਤ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ । ਜਿਹਨਾ ਨੂੰ ਕਿਹਾ ਜਾ ਰਿਹਾ ਕਿ ਐਮਪੀਲੈਂਡ ਫੰਡ ਦੇ ਵਿੱਚੋਂ ਲੋਕਾਂ ਨੂੰ ਡਿੱਗੇ ਮਕਾਨਾਂ ਦਾ ਮੁਆਵਜ਼ਾ ਦਿੱਤਾ ਜਾ ਰਿਹਾ। ਜਦਕਿ ਅਜਿਹਾ ਨਹੀਂ ਹੋ ਸਕਦਾ । ਉਹਨਾਂ ਇਲਜ਼ਾਮ ਲਾਏ ਕਿ ਸੱਤਾਧਾਰੀ ਲੋਕ ਆਪਣੇ ਚਹੇਤਿਆਂ ਨੂੰ ਮੁਆਵਜ਼ਾ ਦੇ ਰਹੇ ਨੇ ।