ਪਠਾਨਕੋਟ: ਈਦ ਉਲ ਫਿਤਰ ਦੇ ਮੁਬਾਰਕ ਮੌਕੇ ਤੇ ਜਮਾ ਮਸਜਿਦ ਮਨਵਾਲ ਵਿਖੇ ਮੁਸਲਿਮ ਭਾਈਚਾਰੇ ਨੇ ਅਤਾ ਕੀਤੀ ਨਮਾਜ
ਜਮਾ ਮਜੀਦ ਕਮੇਟੀ ਦੇ ਪ੍ਰਧਾਨ ਅਲਾਦੀਨ ਮਲਿਕ ਨੇ ਕਿਹਾ ਕਿ ਈਦ ਆਪਸ ਦੇ ਵਿੱਚ ਪ੍ਰੇਮ ਵੰਡ ਕੇ ਅਤੇ ਮਿਲ ਜੁਲ ਕੇ ਰਹਿ ਕੇ ਸ਼ਾਂਤੀ ਫੈਲਾਉਣ ਦਾ ਸੰਦੇਸ਼ ਦਿੰਦੀ ਹੈ ਉਹਨਾਂ ਨੇ ਕਿਹਾ ਕਿ ਮੱਕਾ ਤੋਂ ਮੁਹੰਮਦ ਪੈਗੰਬਰ ਦੇ ਪ੍ਰਵਾਸ ਤੋਂ ਬਾਅਦ ਪਵਿੱਤਰ ਸ਼ਹਿਰ ਮਦੀਨਾ ਤੋਂ ਈਦ ਉਲ ਫਿਤਰ ਦਾ ਤਿਉਹਾਰ ਮਨਾਉਣ ਦੀ ਸ਼ੁਰੂਆਤ ਹੋਈ ਉਹਨਾਂ ਨੇ ਕਿਹਾ 30 ਦਿਨ ਰੋਜ਼ੇ ਰੱਖਣ ਤੋਂ ਬਾਅਦ ਈਦ ਉਲ ਫਿਤਰ ਮਨਾਇਆ ਜਾਂਦਾ ਹੈ।