ਫਾਜ਼ਿਲਕਾ ਅਬੋਹਰ ਰੋਡ ਤੇ ਇੱਕ ਘਟਨਾ ਵਾਪਰੀ ਹੈ । ਦਾਣਾ ਮੰਡੀ ਪਹੁੰਚੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਬਾਈਕ ਤੇ ਸਵਾਰ ਹੋ ਕੇ ਆ ਰਿਹਾ ਸੀ ਕਿ ਦੋ ਲੋਕ ਪਿੱਛੋਂ ਆਏ । ਜਿਨਾਂ ਨੇ ਉਸਦੇ ਜੇਬ ਤੇ ਝਪੱਟਾ ਮਾਰਿਆ ਤੇ ਕਰੀਬ 10 ਹਜਾਰ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਉਕਤ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਸਰਕਾਰੀ ਹਸਪਤਾਲ ਤੱਕ ਉਹਨਾਂ ਦਾ ਪਿੱਛਾ ਵੀ ਕੀਤਾ । ਪਰ ਉਹ ਉਸ ਦੇ ਹੱਥ ਨਹੀਂ ਆਏ। ਫਿਲਹਾਲ ਉਸ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।