ਬੰਗਾ: ਥਾਣਾ ਬਹਿਰਾਮ ਦੀ ਪੁਲਿਸ ਨੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਭਿਆਨਕ ਐਕਸੀਡੈਂਟ ਦੇ ਮਾਮਲੇ ਦੇ ਵਿੱਚ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਥਾਣਾ ਬਹਿਰਾਮ ਦੀ ਪੁਲਿਸ ਨੂੰ ਅੱਜ ਦਰਸ਼ਨ ਕੌਰ ਨੇ ਆਪਣੇ ਬਿਆਨ ਦਿੱਤੇ ਹਨ ਕਿ ਇੱਕ ਕਾਰ ਜੋ ਕਿ ਬਹਿਰਾਮ ਸਾਈਡ ਤੋਂ ਆਈ ਜਿਸ ਨੇ ਕਿ ਮੱਲਾ ਸੋਢੀਆਂ ਕਰੋਸਿੰਗ ਪੁਆਇੰਟ ਤੇ ਆ ਕੇ ਖੜੇ ਮੋਟਰਸਾਈਕਲ ਵਿਚਕਾਰ ਬੜੀ ਲਾਪਰਵਾਹੀ ਨਾਲ ਲਿਆ ਕੇ ਮਾਰੀ ਜਿਸ ਦੇ ਅਧਾਰ ਤੇ ਮੋਟਰਸਾਈਕਲ ਚਾਲਕ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਅਤੇ ਉਸ ਨੂੰ ਜੇਰੇ ਇਲਾਜ ਲਈ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਪੁਲਿਸ ਨੇ ਜਤਿੰਦਰ ਸਿੰਘ ਕਾਰ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ