ਸਮਰਾਲਾ: ਲੱਲ ਕਲਾਂ ਵਿਖੇ ਬਜ਼ੁਰਗ ਔਰਤ ਦਾ ਕਤਲ, ਗੁਆਂਢੀ ਦੇ ਘਰੋਂ ਰਸੋਈ ਵਿੱਚੋਂ ਮਿਲੀ ਲਾਸ਼
ਪਿਛਲੇ ਦੋ ਦਿਨਾਂ ਤੋਂ ਲਾਪਤਾ ਇੱਕ ਦਲਿਤ ਬਜੁਰਗ ਔਰਤ ਦੀ ਲਾਸ਼ ਐਤਵਾਰ ਸਵੇਰੇ ਗੁਆਂਢੀ ਦੇ ਘਰੋਂ ਰਸੋਈ ਵਿੱਚੋਂ ਮਿਲੀ। ਇਸ ਔਰਤ ਦਾ ਦੋ ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਛੁਪਾ ਕੇ ਰੱਖਿਆ ਗਿਆ ਸੀ। ਮ੍ਰਿਤਕਾ ਦੀ ਪਛਾਣ ਸੁਰਿੰਦਰ ਕੌਰ (68) ਵਜੋਂ ਹੋਈ ਹੈ। ਇਨਸਾਫ਼ ਲਈ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰ ਅੱਜ ਦੁਪਹਿਰ 12 ਵਜੇ ਸਮਰਾਲਾ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮਿਲੇ।