ਫਾਜ਼ਿਲਕਾ: ਇਲਾਜ ਖੁਣੋਂ ਜ਼ਿੰਦਗੀ ਮੌਤ ਦੇ ਕੰਢੇ ਤੇ ਬੈਠੇ ਹੜ੍ਹ ਪੀੜਤ ਕਿਸਾਨ ਦੀ ਕਹਾਣੀ,ਗੁਰਦਿਆਂ ਦੀ ਬਿਮਾਰੀ ਨਾਲ ਜੂਝ ਰਿਹਾ, ਇਲਾਜ ਲਈ ਗੁਹਾਰ
ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਜ਼ੀਰੋ ਲਾਈਨ ਤੇ ਸਥਿਤ ਪਿੰਡ ਗੱਟੀ ਨੰਬਰ 1 ਦੇ ਰਹਿਣ ਵਾਲੇ ਕਿਸਾਨ ਅਮਰਜੀਤ ਸਿੰਘ ਲਈ ਕੁਦਰਤੀ ਆਫ਼ਤ ਅਤੇ ਬਿਮਾਰੀ ਦੋਵੇਂ ਕਾਲ ਬਣ ਕੇ ਆਈਆਂ ਹਨ। ਹੜ੍ਹਾਂ ਕਾਰਨ ਜਿੱਥੇ ਘਰ ਅਤੇ ਫਸਲਾਂ ਬਰਬਾਦ ਹੋ ਗਈਆਂ, ਉੱਥੇ ਹੀ ਗੁਰਦਿਆਂ ਦੀ ਗੰਭੀਰ ਬਿਮਾਰੀ ਕਾਰਨ ਹੁਣ ਆਰਥਿਕ ਤੰਗੀ ਕਰਕੇ ਉਨ੍ਹਾਂ ਦਾ ਇਲਾਜ ਵੀ ਬੰਦ ਹੋ ਚੁੱਕਾ ਹੈ।