ਫਾਜ਼ਿਲਕਾ: ਸ਼ਹਿਰ ਨੂੰ ਪੁਲਿਸ ਨੇ ਕੀਤਾ ਸੀਲ, ਸੰਜੀਵ ਸਿਨੇਮਾ ਚੌਂਕ ਵਿੱਚ ਐਸਐਚਓ ਦਾ ਬਿਆਨ ਬਿਨਾ ਨੰਬਰੀ ਚਾਰ ਵਹੀਕਲ ਜਬਤ, ਸੱਤ ਦੇ ਕੀਤੇ ਚਲਾਨ
ਫਾਜ਼ਿਲਕਾ ਪੁਲਿਸ ਵੱਲੋਂ ਸ਼ਹਿਰ ਨੂੰ ਹੁਣ ਸੀਲ ਕਰ ਦਿੱਤਾ ਗਿਆ ਹੈ । ਥਾਂ-ਥਾਂ ਤੇ ਨਾਕਾਬੰਦੀ ਕੀਤੀ ਗਈ ਹੈ । ਬਿਨਾਂ ਨੰਬਰੀ ਵਹੀਕਲਾਂ ਨੂੰ ਰੋਕਿਆ ਜਾ ਰਿਹਾ ਹੈ । ਅਤੇ ਚੈੱਕ ਕੀਤਾ ਜਾ ਰਿਹਾ ਹੈ । ਇਸੇ ਤਹਿਤ ਹੀ ਫਾਜ਼ਿਲਕਾ ਦੇ ਸੰਜੀਵ ਸਿਨੇਮਾ ਚੌਂਕ ਵਿੱਚ ਮੌਜੂਦ ਸਿਟੀ ਥਾਣਾ ਦੇ ਐਸਐਚਓ ਲੇਖਰਾਜ ਨੇ ਦੱਸਿਆ ਕਿ ਹੁਣ ਤੱਕ ਬਿਨਾ ਨੰਬਰੀ ਕਰੀਬ ਚਾਰ ਵਹੀਕਲਾਂ ਨੂੰ ਜਬਤ ਕਰ ਲਿਆ ਗਿਆ ਹੈ । ਜਦਕਿ 7 ਵਹੀਕਲਾਂ ਦੇ ਚਲਾਨ ਕੀਤੇ ਗਏ ਨੇ ਤੇ ਕਾਰਵਾਈ ਜਾਰੀ ਹੈ।