ਸੰਗਰੂਰ: ਵਾਰ ਹੀਰੋ ਸਟੇਡੀਅਮ ਵਿਖੇ ਸੰਗਰੂਰ ਪੁਲਿਸ ਵੱਲੋਂ 4 ਐਂਟੀ ਡਰੱਗ ਅਥਲੀਟ ਮੀਟ ਦਾ ਕੀਤਾ ਗਿਆ ਆਯੋਜਨ
ਵਾਰ ਹੀਰੋ ਸਟੇਡੀਅਮ ਵਿਖੇ ਸੰਗਰੂਰ ਪੁਲਿਸ ਵੱਲੋਂ ਐਂਟੀ ਡਰੱਗਸ ਚੌਥੀ ਅਥਲੀਟ ਮੀਟ ਦਾ ਆਯੋਜਨ ਕੀਤਾ ਗਿਆ। ਇਸ ਦੇ ਵਿੱਚ ਸਕੂਲੀ ਬੱਚਿਆਂ ਅਤੇ ਖਿਡਾਰੀਆਂ ਨੇ ਹਿੱਸਾ ਲਿਆ। ਪੱਤਰਕਾਰਾਂ ਨਾਲ ਗੱਲ ਸਾਂਝੀ ਕਰਦੇ ਹੋਏ ਖਿਡਾਰੀਆਂ ਅਤੇ ਐਸਐਸਪੀ ਸਰਤਾਜ ਸਿੰਘ ਚਹਿਲ ਨੇ ਕਿਹਾ ਕਿ ਇਸ ਦੇ ਨਾਲ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿੰਦੀ ਹੈ ਅਤੇ ਖੇਡਾਂ ਵੱਲ ਪ੍ਰੇਰਿਤ ਹੁੰਦੀ ਹੈ।