ਮੁਕਤਸਰ: ਅਬੋਹਰ ਰੋਡ ਤੇ ਅਰੋੜਵੰਸ ਸਭਾ ਨੇ ਨਗਰ ਕੌਂਸਲ ਦੇ ਈਓ ਨੂੰ ਸੌਂਪਿਆ ਬੇਨਤੀ ਪੱਤਰ, ਅਰੂਟ ਜੀ ਮਹਾਰਾਜ ਦੇ ਨਾਮ ਤੇ ਚੌਂਕ ਬਨਵਾਉਣ ਦੀ ਮੰਗ
ਸ੍ਰੀ ਮੁਕਤਸਰ ਸਾਹਿਬ ਵਿਖੇ ਅਰੋੜਵੰਸ ਸਭਾ ਵੱਲੋਂ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ ਦੀ ਅਗਵਾਈ ਹੇਠ ਨਗਰ ਕੌਂਸਲ ਵਿਖੇ ਕਾਰਜ ਸਾਧਕ ਅਫਸਰ ਰਜਨੀਸ਼ ਕੁਮਾਰ ਗਿਰਧਰ ਨੂੰ ਬੇਨਤੀ ਪੱਤਰ ਸੌਂਪਿਆ ਗਿਆ। ਇਸ ਬੇਨਤੀ ਪੱਤਰ ਵਿੱਚ ਸ਼ਹਿਰ ਵਿੱਚ ਅਰੂਟ ਜੀ ਮਹਾਰਾਜ ਜੀ ਦੇ ਨਾਮ ਤੇ ਚੌਂਕ ਬਣਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਤੇ ਸੰਜੀਵ ਖੇੜਾ, ਰਵਿੰਦਰ ਕਟਾਰੀਆ, ਬਾਵਾ ਅਤੇ ਜਤਿੰਦਰ ਭਾਰਤੀ ਵੀ ਮੌਜੂਦ ਸਨ।