ਫਤਿਹਗੜ੍ਹ ਸਾਹਿਬ: ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਵਿਧਾਇਕ ਨੇ ਗੋਬਿੰਦਗੜ ਦੇ ਵਾਰਡ ਨੰਬਰ 7 ਵਿਖੇ ਜਨਤਕ ਸਭਾ ਦੌਰਾਨ ਭਰਵੇ ਇਕੱਠ ਨੂੰ ਸੰਬੋਧਨ ਕੀਤਾ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹਲਕਾ ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮੰਡੀ ਗੋਬਿੰਦਗੜ ਦੇ ਵਾਰਡ ਨੰਬਰ 7 ਵਿਖੇ ਜਨਤਕ ਸਭਾ ਦੌਰਾਨ ਭਰਵੇ ਇਕੱਠ ਨੂੰ ਸੰਬੋਧਨ ਕੀਤਾ। ਵਿਧਾਇਕ ਨੇ ਕਿਹਾ ਕਿ ਨਸ਼ਿਆਂ ਜਿਹੀ ਮਾਰੂ ਸਮਾਜਿਕ ਬੁਰਾਈ ਵਿਰੁੱਧ ਆਪਣੇ ਸਾਰਿਆਂ ਦੇ ਇੱਕਜੁੱਟ ਹੋਣ ਦੀ ਲੋੜ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਪਰਿਵਾਰ ਨੂੰ ਨਸ਼ਿਆਂ ਕਾਰਨ ਆਪਣੇ ਪਿਆਰੇ ਨੂੰ ਗਵਾਉਣ ਦਾ ਦਰਦ ਨਾ ਝੱਲਣਾ ਪਵੇ