ਫਾਜ਼ਿਲਕਾ: ਫੌਜ ਵਿੱਚ ਭਰਤੀ ਦੇ ਲਈ ਜਾਅਲੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ ਚ ਪਿੰਡ ਵੱਲੇਸ਼ਾਹ ਉਤਾੜ ਨਿਵਾਸੀ ਤੇ ਪਰਚਾ ਦਰਜ
ਸਦਰ ਥਾਣਾ ਪੁਲਿਸ ਨੇ ਫੌਜ ਵਿੱਚ ਭਰਤੀ ਦੇ ਲਈ ਜਾਅਲੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ ਦੇ ਵਿੱਚ ਪਿੰਡ ਵੱਲੇਸ਼ਾਹ ਉਤਾੜ ਦੇ ਇੱਕ ਵਿਅਕਤੀ ਤੇ ਮੁਕਦਮਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਵੱਲੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਲਈ ਅਪਲਾਈ ਕੀਤਾ ਗਿਆ ਸੀ । ਪਰ ਉਸ ਤੇ ਖਿਲਾਫ ਇੱਕ ਮੁਕਦਮਾ ਦਰਜ ਹੋਣ ਦੇ ਚਲਦਿਆਂ ਉਸ ਦਾ ਸਰਟੀਫਿਕੇਟ ਨੋਟ ਰਿਕਮੈਂਡਡ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ।