ਗਿੱਦੜਬਾਹਾ: ਪਿੰਡ ਭਲਾਈਆਣਾ ਵਿਖੇ 22 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਕਾਬੂ, ਮਾਮਲਾ ਦਰਜ
ਥਾਣਾ ਕੋਟ ਭਾਈ ਪੁਲਿਸ ਵੱਲੋਂ ਪਿੰਡ ਭਲਾਈਆਣਾ ਦੇ ਕੋਲ ਸ਼ੱਕੀ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਦਾਣਾ ਮੰਡੀ ਦੇ ਕੋਲ ਇੱਕ ਔਰਤ ਖੜੀ ਦਿਖਾਈ ਦਿੱਤੀ ਜਿਸ ਦਾ ਸ਼ੱਕ ਦੇ ਬਿਨਾਹ ਤੇ ਰੋਕ ਕੇ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਕੁਲਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਭਲਾਈਆਣਾ ਦੱਸਿਆ। ਜਿਸ ਦੀ ਤਲਾਸ਼ੀ ਲੈਣ ਤੇ 22 ਗ੍ਰਾਮ ਹੈਰੋਨ ਬਰਾਮਦ ਹੋਈ ਹੈ। ਜਿਸ ਦੇ ਖਿਲਾਫ ਥਾਣਾ ਕੋਟਭਾਈ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ।