ਫਾਜ਼ਿਲਕਾ ਦੇ ਸਰੱਹਦੀ ਇਲਾਕੇ ਵਿੱਚ ਹੜ ਆਇਆ ਤਾਂ ਕਾਫੀ ਲੋਕਾਂ ਦਾ ਨੁਕਸਾਨ ਹੋ ਗਿਆ । ਜਿਸ ਕਰਕੇ ਜਿੱਥੇ ਲੋਕਾਂ ਦੇ ਘਰ ਨੁਕਸਾਨੇ ਗਏ ਨੇ । ਉੱਥੇ ਫਸਲਾਂ ਦਾ ਨੁਕਸਾਨ ਹੋਇਆ ਤਾਂ ਲੋਕਾਂ ਦੇ ਘਰ ਦੀ ਰਸੋਈ ਨੂੰ ਚਲਾਉਣ ਦੇ ਲਈ ਹੁਣ ਗਲੋਬਲ ਸਿੱਖ ਸੰਸਥਾ ਵੱਲੋਂ ਬਰਤਣ ਤੇ ਹੋਰ ਸਮਾਨ ਇਹਨਾਂ ਲੋਕਾਂ ਨੂੰ ਮੁਹਈਆ ਕਰਵਾਇਆ ਜਾ ਰਿਹਾ ਹੈ । ਪਿੰਡ ਵੱਲੇ ਸ਼ਾਹ ਹਿਠਾੜ ਸਮੇਤ ਤਿੰਨ ਪਿੰਡਾਂ ਦੇ ਲੋਕਾਂ ਨੂੰ ਇਹ ਸਮਾਨ ਮੁਹਈਆ ਕਰਵਾਇਆ ਜਾ ਰਿਹਾ ਹੈ ।