ਪਠਾਨਕੋਟ: ਥਾਣਾ ਸ਼ਾਹਪੁਰ ਕੰਢੀ ਦੀ ਪੁਲਿਸ ਨੇ ਪਿੰਡ ਰਾਣੀਪੁਰ ਧਿੰਗਾ ਵਿਖੇ ਛਾਪੇਮਾਰੀ ਕਰ ਮਹਿਲਾ ਨੂੰ 10 ਬੋਤਲਾਂ ਨਜਾਇਜ਼ ਸ਼ਰਾਬ ਨਾਲ ਕੀਤਾ ਕਾਬੂ
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮਹਿਲਾ ਪਿੰਡ ਰਾਣੀਪੁਰ ਧਿੰਗਾ ਵਿਖੇ ਆਪਣੇ ਘਰ ਦੇ ਕੋਲ ਹੀ ਨਜਾਇਜ਼ ਸ਼ਰਾਬ ਦਾ ਕੰਮ ਕਰ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ 'ਤੇ ਜਾ ਕੇ ਰੇਡ ਕੀਤੀ ਅਤੇ ਮਹਿਲਾ ਨੂੰ ਕਾਬੂ ਕੀਤਾ ਗਿਆ। ਮਹਿਲਾ ਦੇ ਕਬਜੇ ਵਿੱਚੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।