ਮੌੜ: ਰੇਲਵੇ ਸਟੇਸ਼ਨ ਵਿਖੇ ਪੁਲਿਸ ਵੱਲੋਂ ਵਿਸਤ੍ਰਿਤ ਸਰਚ ਅਭਿਆਨ ਵੱਡੀ ਗਿਣਤੀ ਚ ਪੁਲਸ ਬਲ ਨਾਲ ਲੈਕੇ
Maur, Bathinda | Nov 28, 2025 ਐਸ ਐਸ ਪੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੱਕਾ ਕਰਨ ਲਈ ਬਠਿੰਡਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਪਲੇਟਫਾਰਮ, ਵੇਟਿੰਗ ਏਰੀਆ, ਐਂਟਰੀ-ਏਗਜ਼ਿਟ ਗੇਟ ਅਤੇ ਪਾਰਕਿੰਗ ਇਲਾਕਿਆਂ ਵਿੱਚ ਤੇ ਵਿਸਥਾਰਤ ਜਾਂਚ ਕੀਤੀ ਗਈ, ਤਾਂ ਜੋ ਕਿਸੇ ਵੀ ਅਣਚਾਹੀ ਜਾਂ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ ।