ਕਪੂਰਥਲਾ: ਜਲੰਧਰ ਰੋਡ 'ਤੇ ਮਹਾਰਾਜਾ ਪੈਲੇਸ ਨੇੜੇ ਔਰਤ ਪਾਸੋਂ ਮੋਬਾਈਲ ਖੋਹ ਕੇ ਭੱਜਣ ਵਾਲੇ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰ ਕੁਟਾਪਾ ਚਾੜਿਆ
ਜਲੰਧਰ ਰੋਡ 'ਤੇ ਮਹਾਰਾਜਾ ਪੈਲੇਸ ਦੇ ਨੇੜੇ ਆਪਣੇ ਬੱਚੇ ਨਾਲ ਪੈਦਲ ਆ ਰਹੀ ਇਕ ਔਰਤ ਪਾਸੋਂ ਮੋਬਾਈਲ ਖੋਹ ਕੇ ਭੱਜਣ ਵਾਲੇ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਪਹਿਲਾਂ ਕੁਟਾਪਾ ਚਾੜਿਆ ਉਪਰੰਤ ਮੌਕੇ ਤੇ ਪਹੁੰਚੀ ਪੁਲਿਸ ਦੇ ਹਵਾਲੇ ਕਰ ਦਿੱਤਾ |ਪੀੜਤ ਔਰਤ ਪਿੰਕੀ ਵਾਸੀ ਧਾਲੀਵਾਲ ਦੋਨਾ ਨੇ ਦੱਸਿਆ ਕਿ ਉਹ ਦਵਾਈ ਲੈ ਕੇ ਜਦੋਂ ਉਹ ਮਹਾਰਾਜਾ ਪੈਲੇਸ ਕੋਲ ਪੁੱਜੀ ਤਾਂ ਉਸ ਪਾਸੋਂ ਇਕ ਨੌਜਵਾਨ ਨੇ ਮੋਬਾਈਲ ਖੋਹ ਲਿਆ। ਜਿਸ ਨੂੰ ਲੋਕਾਂ ਨੇ ਕਾਬੂ ਕਰ ਪੁਲਿਸ ਹਵਾਲੇ ਕੀਤਾ।