ਗੁਰੂ ਹਰਸਹਾਏ: ਬਸਤੀ ਕਿਸ਼ਨ ਸਿੰਘ ਵਾਲੀ ਤੋਂ ਗੋਬਿੰਦਗੜ੍ਹ ਦੇ ਇੱਕ ਨਸ਼ਾ ਤਸਕਰ ਨੂੰ 3 ਕਿਲੋ ਡੋਡਾ ਪੋਸਤ ਦੇ ਨਾਲ ਗੁਰੂਹਰਸਹਾਏ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ
ਸਥਾਨਿਕ ਸ਼ਹਿਰ ਗੁਰੂ ਹਰਸਹਾਏ ਦੀ ਪੁਲਿਸ ਵੱਲੋਂ ਬੀਤੀ ਰਾਤ 8:15 ਵਜੇ ਦੇ ਕਰੀਬ ਸਭ-ਇੰਸਪੈਕਟਰ ਦਵਿੰਦਰ ਸਿੰਘ ਵੱਲੋਂ ਨਾਕਾਬੰਦੀ ਕਰਕੇ ਜਗਰਾਜ ਸਿੰਘ ਉਰਫ ਰਾਜੂ ਪੁੱਤਰ ਕਰਤਾਰ ਸਿੰਘ ਵਾਸੀ ਗੋਬਿੰਦਗੜ੍ਹ ਨੂੰ 3 ਕਿਲੋ ਡੋਡਾ ਪੋਸਟ ਦੇ ਨਾਲ ਗਿਰਫ਼ਤਾਰ ਕਰਕੇ ਉਸਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਜਿਸ ਨੂੰ ਮਾਨਯੋਗ ਕੋਰਟ ਵਿੱਚ ਅੱਜ ਪੇਸ਼ ਕਰਕੇ ਰਿਮਾਂਡ ਹਾਸਲ ਕਰਵਾਇਆ ਜਾਵੇਗਾ 'ਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ।