ਕੋਟਲੀ ਰੋਡ ਤੇ ਐਤਵਾਰ ਦੀ ਦੇਰ ਰਾਤ ਬਿਜਲੀ ਸਪਾਰਕਿੰਗ ਕਰਕੇ ਇੱਕ ਘਰ ਨੂੰ ਅੱਗ ਲੱਗ ਗਈ। ਜਿਸਦੇ ਚਲਦਿਆਂ ਗਰੀਬ ਪਰਿਵਾਰ ਦਾ ਘਰੇ ਪਿਆ ਸਾਰਾ ਸਮਾਨ ਸਡ਼ ਕੇ ਸੁਆਹ ਹੋ ਗਿਆ। ਅੱਜ ਦੁਪਹਿਰ 1 ਵਜ਼ੇ ਵਾਰਡ ਨੰਬਰ 28 ਦੇ ਕੌਂਸਲਰ ਮਹਿੰਦਰ ਚੌਧਰੀ, ਸੋਨੂੰ, ਮੁਖਤਿਆਰ ਕੌਰ ਤੇ ਹੋਰ ਲੋਕਾਂ ਨੇ ਦੱਸਿਆ ਕਿ ਰਾਤ ਬਲਜਿੰਦਰ ਦੇ ਘਰ ਬਿਜਲੀ ਸਪਾਰਕਿੰਗ ਨਾਲ ਅੱਗ ਲੱਗ ਗਈ। ਜਿਸ ਕਰਕੇ ਬਲਜਿੰਦਰ ਸਿੰਘ ਦੇ ਘਰ ਦਾ ਸਾਰਾ ਸਮਾਨ ਸਡ਼ ਕੇ ਸਵਾਹ ਹੋ ਗਿਆ।