ਫਾਜ਼ਿਲਕਾ: ਅਜੇ ਵੀ ਕਈ ਕਿਸਾਨਾਂ ਦੇ ਖੇਤਾਂ ਵਿੱਚ ਖੜਾ ਹੜ੍ਹ ਦਾ ਪਾਣੀ, ਕਣਕ ਦੀ ਬਿਜਾਈ ਵੀ ਔਖੀ, ਕਿਸਾਨਾਂ ਨੇ ਮੰਗਿਆ ਮੁਆਵਜਾ
ਹੜ੍ਹਾਂ ਨੂੰ ਆਏ ਹੋਏ ਕਰੀਬ ਦੋ-ਢਾਈ ਮਹੀਨੇ ਬੀਤ ਚੁੱਕੇ ਹਨ, ਪਰ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਕਿਸਾਨ ਅਜੇ ਵੀ ਉਸ ਤਰਾਸਦੀ ਦਾ ਸੰਤਾਪ ਭੋਗ ਰਹੇ ਹਨ। ਇੱਥੋਂ ਦੇ ਬਹੁਤ ਸਾਰੇ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਅਜੇ ਵੀ ਜਲਥਲ ਬਣੀ ਹੋਈ ਹੈ, ਜਿਸ ਕਾਰਨ ਕਿਸਾਨ ਕਣਕ ਦੀ ਬਿਜਾਈ ਕਰਨ ਤੋਂ ਵੀ ਅਸਮਰੱਥ ਹਨ।