ਨਵਯੁਗਤ ਐਸਐਸਪੀ ਅਭੀ ਮੰਨੂ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਤਹਿਤ ਜ਼ਿਲਾ ਪੁਲਿਸ ਨੇ ਪਿਛਲੇ ਨੌ ਦਿਨਾਂ ਵਿੱਚ ਐਨਡੀਪੀਐਸ ਐਕਟ ਦੇ 43 ਮਾਮਲੇ ਦਰਜ ਕਰਕੇ 58 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ । ਜਿਨਾਂ ਪਾਸੋਂ 470 ਗ੍ਰਾਮ ਹੈਰੋਇਨ, 9 ਕਿਲੋ 90 ਗ੍ਰਾਮ ਚੂਰਾ ਪੋਸਟ, 400 ਨਸ਼ੀਲੀ ਗੋਲੀਆਂ/ਕੈਪਸੂਲ ਜਦਕਿ 7 ਲੱਖ 41 ਹਜ਼ਾਰ 640 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।