ਸ੍ਰੀ ਮੁਕਤਸਰ ਸਾਹਿਬ ਦੀ ਬੱਸ ਸਟੈਂਡ ਵਿਖੇ ਸ਼ਾਮ 4 ਵਜ਼ੇ ਡਿੱਪੂ ਪ੍ਰਧਾਨ ਅਤੇ ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਆਗੂ ਜਗਸੀਰ ਸਿੰਘ ਨੇ ਕਿਹਾ ਕਿ ਸਰਕਾਰ ਉਨਾਂ ਨਾਲ ਧੱਕਾ ਕਰ ਰਹੀ ਹੈ। ਮੰਗਾਂ ਮਨਵਾਉਣ ਲਈ ਮੁਲਾਜ਼ਮਾਂ ਨੂੰ ਸੰਘਰਸ ਕਰਨਾ ਪੈ ਰਿਹਾ, ਪਰ ਸਰਕਾਰ ਹੜਤਾਲ ਵਿੱਚ ਸ਼ਾਮਲ ਉਨਾਂ ਦੇ ਸਾਥੀਆਂ ਨੂੰ ਨੋਕਰੀ ਤੋਂ ਕੱਢ ਰਹੀ ਹੈ।