ਫਾਜ਼ਿਲਕਾ: 2023 ਦਾ ਹਾਲੇ ਕਰਜ਼ਾ ਨਹੀਂ ਉਤਰਿਆ ਕਿ 2025 ਵਿੱਚ ਆਏ ਹੜ ਨਾਲ ਮਕਾਨ ਚ ਫਿਰ ਦਰਾਰਾਂ ਆ ਗਈਆਂ, ਬੋਲੇ ਗੁਲਾਬਾ ਭੈਣੀ ਦੇ ਲੋਕ
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਪਿੰਡ ਗੁਲਾਬਾ ਭੈਣੀ ਤੇ ਹੋਰ ਕਈ ਪਿੰਡਾਂ ਵਿੱਚ ਹੜ ਆਇਆ ਹੈ । ਜਿਸ ਕਰਕੇ ਕਾਫੀ ਨੁਕਸਾਨ ਹੋਇਆ ਹੈ । ਲੋਕਾਂ ਦੇ ਮਕਾਨਾਂ ਦੇ ਵਿੱਚ ਵੱਡੀਆਂ ਦਰਾਰਾਂ ਆ ਗਈਆਂ ਨੇ । ਮਕਾਨ ਡਿੱਗਣ ਦਾ ਡਰ ਬਣਿਆ ਹੋਇਆ ਹੈ । ਲੋਕਾਂ ਦਾ ਕਹਿਣਾ ਕਿ 2023 ਵਿੱਚ ਇਹ ਹਾਲਾਤ ਹੋਏ ਸੀ । ਜਦੋਂ ਉਹਨਾਂ ਨੇ ਕਰਜ਼ਾ ਚੱਕ ਕੇ ਮਕਾਨ ਬਣਾਏ ਤਾਂ ਹੁਣ ਫਿਰ ਤੋਂ ਉਹ ਹਾਲਾਤ ਹੋ ਗਏ । ਹਾਲੇ ਕਰਜ਼ਾ ਪਿਛਲਾ ਨਹੀਂ ਉਤਰਿਆ ਕਿ ਨੁਕਸਾਨ ਦੁਬਾਰਾ ਹੋ ਗਿਆ ।