ਲਹਿਰਾ: ਲਹਿਰਾ ਗਾਗਾ ਦੇ ਖੋਖਰ ਕਲਾਂ ਪਿੰਡ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨਾਂ ਲਈ ਲਗਾਇਆ ਗਿਆ ਕੈਂਪ
Lehra, Sangrur | Jul 17, 2025 ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮਾੜੇ ਪਾਣੀ ਨੂੰ ਮੁੜ ਸਹਿਯੋਗ ਕਰਨ ਦੇ ਲਈ ਲਹਿਰਾ ਗਾਗਾ ਦੇ ਖੋਖਰ ਕਲਾਂ ਪਿੰਡ ਵਿੱਚ ਇੱਕ ਅਹਿਮ ਕੈਂਪ ਲਗਾਇਆ ਗਿਆ ਜਿਸ ਵਿੱਚ 60 ਤੋਂ ਵੱਧ ਕਿਸਾਨਾਂ ਨੇ ਸ਼ਿਰਕਤ ਕੀਤੀ ਖੇਤੀਬਾੜੀ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਪਾਣੀ ਨੂੰ ਮੁੜ ਕਿੱਦਾਂ ਯੋਗ ਵਿੱਚ ਲਿਆਇਆ ਜਾ ਸਕਦਾ ਹੈ ਅਤੇ ਕਿਸਾਨਾਂ ਨੂੰ ਜੋ ਸਮੱਸਿਆ ਆ ਰਹੀਆਂ ਸਨ ਉਹਨਾਂ ਦਾ ਵੀ ਹੱਲ ਦੱਸਿਆ