ਚੱਕ ਰੋਡ ਤੇ ਜੀਐਸਟੀ ਰਿਫੋਰਮਸ 2.0 ਬੀਜੇਪੀ ਦੇ ਕੋ-ਕਨਵੀਨਰ ਰਾਜਕੁਮਾਰ ਭਟੇਜਾ ਮੇਲੂ ਨੇ ਬੁੱਕ ਸੈਲਰ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ
Sri Muktsar Sahib, Muktsar | Sep 23, 2025
ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀਆਂ ਹਦਾਇਤਾਂ ਤੇ ਜੀਐਸਟੀ ਰਿਫੋਰਮਸ 2.0 ਬੀਜੇਪੀ ਦੇ ਕੋ ਕਨਵੀਨਰ ਰਾਜਕੁਮਾਰ ਭਠੇਜਾ ਮੇਲੂ ਵੱਲੋਂ ਅੱਜ ਸ਼ਾਮ 5 ਵਜ਼ੇ ਬੁੱਕ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਅਰੋੜਾ ਦੀ ਸਾਈਂ ਬੁੱਕ ਡਿਪੋ ਦੁਕਾਨ ਤੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਨੋਟਬੁੱਕ, ਪੈਨਸਲ ਸਾਪਨਰ ਅਤੇ ਸਟੇਸ਼ਨਰੀ ਦੇ ਸਮਾਨ ਨੂੰ ਜੀਐਸਟੀ ਰਹਿਤ ਕਰਦਿਆਂ 0 ਫੀਸਦੀ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।