ਭਿੱਖੀਵਿੰਡ: ਥਾਣਾ ਖਾਲੜਾ ਪੁਲਿਸ ਨੇ ਪਿੰਡ ਡੱਲ ਤੋਂ ਇੱਕ ਵਿਅਕਤੀ ਨੂੰ ਪਾਕਿਸਤਾਨ ਦੀ ਤਰਫੋਂ ਹੈਰੋਇਨ ਮੰਗਾਉਣ ਦੇ ਸੰਬੰਧ ਵਿੱਚ ਕੀਤਾ ਗ੍ਰਿਫਤਾਰ
ਏ ਐਸ ਆਈ ਸਤਨਾਮ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਡੱਲ ਦੇ ਕਣਕ ਦੇ ਖੇਤਾਂ ਦੇ ਵਿੱਚ ਕੁਝ ਵਿਅਕਤੀ ਹੈਰੋਇਨ ਲੱਭ ਰਹੇ ਹਨ। ਜਦ ਪੁਲਿਸ ਪਾਰਟੀ ਪਹੁੰਚੀ ਤਾਂ ਪੁਲਿਸ ਨੂੰ ਵੇਖ ਕੇ ਦੋ ਵਿਅਕਤੀ ਚਿੱਟੀ ਰੰਗ ਦੀ ਕਾਰ ਦੇ ਵਿੱਚ ਫਰਾਰ ਹੋ ਗਏ ਅਤੇ ਇੱਕ ਵਿਅਕਤੀ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ। ਉਸ ਦੇ ਪਾਸੋਂ ਮੋਬਾਈਲ ਬਰਾਮਦ ਕਰ ਮਾਮਲਾ ਦਰਜ ਕਰ ਲਿਆ ਗਿਆ ਹੈ।