ਪਠਾਨਕੋਟ: ਸੁਜਾਨਪੁਰ ਪੁਲ ਨੰਬਰ ਤਿੰਨ ਨਜ਼ਦੀਕ ਹੋਏ ਸੜਕ ਹਾਦਸੇ ਦੇ ਵਿੱਚ ਸਕੂਟੀ ਸਵਾਰ ਮਾਂ ਬੇਟੀ ਦੀ ਮੌਤ
ਜਾਣਕਾਰੀ ਮੁਤਾਬਕ ਛਾਪਰ ਕੰਢੀ ਨਿਵਾਸੀ ਮਾਂ ਬੇਟੀ ਆਪਣੀ ਸਕੂਟੀ ਦੇ ਉੱਤੇ ਸਵਾਰ ਹੋ ਕੇ ਸਜਾਨਪੁਰ ਵਿਖੇ ਸ਼ੋਪਿੰਗ ਕਰਨ ਆਈਆਂ ਸਨ ਇਸੇ ਦੌਰਾਨ ਕੋਲ ਨੰਬਰ ਤਿੰਨ ਦੇ ਨਜ਼ਦੀਕ ਉਹਨਾਂ ਨੂੰ ਇੱਕ ਕੈਂਟਰ ਚਾਲਕ ਵੱਲੋਂ ਟੱਕਰ ਮਾਰ ਦਿੱਤੀ ਗਈ ਹਾਦਸੇ ਦੇ ਵਿੱਚ ਮਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦਕਿ ਬੇਟੀ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਸਜਾਨਪੁਰ ਦੀ ਪੁਲਿਸ ਦੇ ਵੱਲੋਂ ਇੱਕ ਮਾਮਲੇ ਵਿੱਚ ਕੈਂਟਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ