ਜਲੰਧਰ 1: ਫੋਕਲ ਪੁਆਇੰਟ ਦੇ ਓਕੇ ਕੰਪਨੀ ਦੇ ਕਰਮਚਾਰੀ ਫੈਕਟਰੀ ਤੋਂ ਕੱਢੇ ਜਾਣ 'ਤੇ ਪੁਲਿਸ ਕਮਿਸ਼ਨਰ ਦਫਤਰ ਵਿਖੇ ਪਹੁੰਚੇ ਕਰਮਚਾਰੀਆਂ ਨੇ ਇਨਸਾਫ ਦੀ ਕੀਤੀ ਮੰਗ
ਕਰਮਚਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵੱਡੀ ਗਿਣਤੀ ਵਿੱਚ ਖਾਕੀ ਵਰਦੀ ਵਿੱਚ ਕੁਝ ਬੰਦੇ ਆਏ ਜਿਨਾਂ ਨੇ ਕਿ ਓਕੇ ਕੰਪਨੀ ਦੇ ਵਿੱਚ ਕੰਮ ਕਰ ਰਹੇ ਜਿੰਨੇ ਵੀ ਕਰਮਚਾਰੀ ਸੀਗੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਤੇ ਬਾਹਰ ਕੱਢਣ ਦਾ ਕਾਰਨ ਵੀ ਨਹੀਂ ਦੱਸਿਆ ਜਿਸ ਤੋਂ ਬਾਅਦ ਹੁਣ ਬੇਰੋਜ਼ਗਾਰ ਹੋਏ ਕਰਮਚਾਰੀਆਂ ਨੇ ਜਲੰਧਰ ਪੁਲਿਸ ਕਮਿਸ਼ਨਰ ਦਫਤਰ ਵਿਖੇ ਪੁੱਜ ਕੇ ਇਨਸਾਫ ਦੀ ਮੰਗ ਕੀਤੀ ਹੈ।