ਫਾਜ਼ਿਲਕਾ: ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖੁੱਲੀ ਬੋਲੀ, 3189 ਰੁਪਏ ਪ੍ਰਤੀ ਕਵੰਟਲ ਵਿਕਿਆ ਝੋਨਾ
ਫਾਜ਼ਿਲਕਾ ਦੀ ਦਾਣਾ ਮੰਡੀ ਦੇ ਵਿੱਚ ਅੱਜ ਝੋਨੇ ਦੀ ਖੁੱਲੀ ਬੋਲੀ ਕਰਾਈ ਗਈ । ਹਾਲਾਂਕਿ ਇਸ ਦੌਰਾਨ ਵਪਾਰੀਆਂ ਨੇ ਪ੍ਰਾਈਵੇਟ ਪੱਧਰ ਤੇ ਝੋਨੇ ਦੀ ਖਰੀਦ ਕੀਤੀ ਹੈ । ਜਿਸ ਦੌਰਾਨ 3189 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਵਿਕਿਆ ਹੈ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਗੋਲਡੀ ਸਚਦੇਵਾ ਨੇ ਕਿਹਾ ਕਿ ਖੁੱਲੀ ਬੋਲੀ ਦੇ ਜਰੀਏ ਵਪਾਰੀਆਂ ਵੱਲੋਂ ਇਸ ਦੀ ਖਰੀਦ ਕੀਤੀ ਜਾ ਰਹੀ ਹੈ । ਤੇ ਕਿਸਾਨ ਸੁੱਕੀ ਫਸਲ ਮੰਡੀ ਵਿੱਚ ਲੈ ਕੇ ਆਉਣ ।