ਪੁਲਿਸ ਨੇ ਕਾਸੋ ਆਪ੍ਰੇਸ਼ਨ ਤਹਿਤ 10 ਮਾਮਲੇ ਦਰਜ਼, 15 ਵਿਅਕਤੀ ਕਾਬੂ : ਐਸਐਸਪੀ
Sri Muktsar Sahib, Muktsar | Sep 14, 2025
ਮੁਕਤਸਰ ਵਿਖੇ ਪੁਲਿਸ ਵੱਲੋਂ ਐਸਐਸਪੀ ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜ਼ਿਲੇ ਵਿੱਚ ਅੱਜ ਕਾਸੋ ਆਪ੍ਰੇਸ਼ਨ ਚਲਾਇਆ ਗਿਆ। ਐਸਐਸਪੀ ਡਾ.ਅਖਿਲ ਚੌਧਰੀ ਨੇ ਦੱਸਿਆ ਅੱਜ CASO ਆਪਰੇਸ਼ਨ ਦੌਰਾਨ 10 ਮੁਕਦਮੇ ਦਰਜ਼ ਕਰਕੇ 15 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨਾਂ ਪਾਸੋਂ 210 ਨਸ਼ੀਲੀਆਂ ਗੋਲੀਆਂ, 36 ਗ੍ਰਾਮ ਹੈਰੋਇਨ, 18 ਬੋਤਲਾਂ ਨਜਾਇਜ਼ ਸ਼ਰਾਬ, 190 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ