ਅੰਮ੍ਰਿਤਸਰ 2: ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਬਿਮਾਰੀਆਂ ਰੋਕਣ ਲਈ 10 ਸਪਰੇਅ ਮਸ਼ੀਨਾਂ ਰਵਾਨਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਬਿਮਾਰੀਆਂ ਰੋਕਣ ਲਈ 10 ਸਪਰੇਅ ਮਸ਼ੀਨਾਂ ਰਵਾਨਾ ਕੀਤੀਆਂ। ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਦਵਾਈ ਦਾ ਛਿੜਕਾਅ ਕਰਕੇ ਮੱਛਰਾਂ ਤੇ ਜ਼ਹਿਰੀਲੇ ਕੀੜਿਆਂ ਤੋਂ ਬਚਾਅ ਕੀਤਾ ਜਾਵੇਗਾ। ਇਹ ਮਸ਼ੀਨਾਂ ਜਲੰਧਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਭੇਜੀਆਂ ਗਈਆਂ ਹਨ।