ਮੁਕਤਸਰ: ਕੋਟਕਪੂਰਾ ਰੋਡ ਤੇ ਇੱਕ ਨਾਮੀ ਹੋਟਲ ਵੱਲੋਂ ਇੱਕ ਵਾਰ ਫਿਰ ਡੇਰਾ ਪ੍ਰੇਮੀ ਨੂੰ ਪਨੀਰ ਦੀ ਜਗ੍ਹਾ ਤੇ ਪਰੋਸਿਆ ਚਿਕਨ, ਪੁਲਿਸ ਕੋਲ ਪਹੁੰਚਿਆ ਮਾਮਲਾ
ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਤੇ ਸਥਿਤ ਨਾਮੀ ਹੋਟਲ ਕਿੰਗ ਕਲਿੱਫ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ। ਹੋਟਲ ਦੇ ਸਟਾਫ ਵੱਲੋਂ ਇੱਕ ਵਾਰ ਫਿਰ ਬੀਤੀ ਦੇਰ ਰਾਤ ਕਰੀਬ 11 ਵਜੇ ਹੋਟਲ ਵਿੱਚ ਖਾਣਾ ਖਾਣ ਪਹੁੰਚੇ ਇੱਕ ਡੇਰਾ ਪ੍ਰੇਮੀ ਨੂੰ ਪਨੀਰ ਦੀ ਜਗ੍ਹਾ ਤੇ ਚਿਕਨ ਪਰੋਸ ਦਿੱਤਾ ਗਿਆ ਫਿਲਹਾਲ ਉਕਤ ਵਿਅਕਤੀ ਵੱਲੋਂ ਦੇਰ ਰਾਤ ਕਰੀਬ 12 ਵਜੇ ਥਾਣਾ ਸਿਟੀ ਪੁਲਿਸ ਦੇ ਕੋਲ ਲਿਖਿਤ ਸ਼ਿਕਾਇਤ ਦੇ ਦਿੱਤੀ ਗਈ ਹੈ।