ਖੰਨਾ: ਮਾਛੀਵਾੜਾ ਦੇ ਪਿੰਡ ਮਹੱਦੀਪੁਰ ਵਿਖੇ ਕਿਸਾਨ ਦੇ 4 ਪਸੂਆਂ ਦੀ ਮੌਤ ਦੋ ਦੀ ਹਾਲਤ ਗੰਭੀਰ ਯੂਨੀਵਰਸਿਟੀ ਭੇਜੇ ਗਏ
ਮਾਛੀਵਾੜਾ ਦੇ ਪਿੰਡ ਮਹੱਦੀਪੁਰ ਵਿਖੇ ਕਿਸਾਨ ਬਲਬੀਰ ਸਿੰਘ ਦੇ ਚਾਰ ਪਸ਼ੂ ਕਿਸੇ ਜ਼ਹਿਰੀਲੀ ਚੀਜ਼ ਦਾ ਸ਼ਿਕਾਰ ਹੋ ਗਏ। ਕਿਸਾਨ ਬਲਬੀਰ ਸਿੰਘ ਨੇ ਦਸਿਆ ਕਿ ਉਸਦੇ 4 ਪਸ਼ੂ ਜਿਨ੍ਹਾਂ ਵਿਚ ਦੋ ਮੱਝਾਂ, ਇਕ ਕੱਟੀ, ਇਕ ਕੱਟਾ ਦੀ ਕਿਸੇ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ ਜਦ ਕਿ ਦੋ ਪਸ਼ੂਆਂ ਨੂੰ ਯੂਨੀਵਰਸਿਟੀ ਭੇਜਿਆ ਗਿਆ। ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਦੁੱਧ ਪਾ ਕੇ ਆਪਣੇ ਪਰਿਵਾਰ ਦੇ ਗੁਜਾਰਾ ਕਰਦੇ ਸੀ