ਇਸ ਸਾਲ ਫ਼ਾਜ਼ਿਲਕਾ ਖੇਤਰ ਵਿੱਚ ਆਏ ਭਿਆਨਕ ਹੜ੍ਹਾਂ ਦਾ ਪਰਛਾਵਾਂ ਦੀਵਾਲੀ ਦੇ ਤਿਉਹਾਰ 'ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਹੜ੍ਹਾਂ ਕਾਰਨ ਹੋਈ ਆਰਥਿਕ ਤਬਾਹੀ ਨੇ ਜਿੱਥੇ ਕਿਸਾਨਾਂ ਅਤੇ ਪਿੰਡ ਵਾਸੀਆਂ ਦਾ ਲੱਕ ਤੋੜ ਦਿੱਤਾ ਹੈ, ਉੱਥੇ ਹੀ ਇਸ ਦੀ ਸਿੱਧੀ ਮਾਰ ਰਵਾਇਤੀ ਦੀਵੇ ਵੇਚਣ ਵਾਲੇ ਛੋਟੇ ਦੁਕਾਨਦਾਰਾਂ 'ਤੇ ਪਈ ਹੈ। ਬਾਜ਼ਾਰਾਂ ਵਿੱਚ ਗਾਹਕ ਨਾ ਹੋਣ ਕਾਰਨ ਇਨ੍ਹਾਂ ਕਾਰੀਗਰਾਂ ਦੀ ਆਪਣੀ ਦੀਵਾਲੀ ਹੀ ਹਨੇਰ ਵਿੱਚ ਡੁੱਬਦੀ ਨਜ਼ਰ ਆ ਰਹੀ ਹੈ।