ਮੁਕਤਸਰ: ਡੇਰਾ ਭਾਈ ਮਸਤਾਨ ਸਿੰਘ ਨਗਰ ਵਿਖੇ ਗੰਦੇ ਪਾਣੀ ਦਾ ਛੱਪੜ ਬਣੀ ਗਲੀ ਨੰਬਰ 3 , ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ #jansamasya
ਸ੍ਰੀ ਮੁਕਤਸਰ ਸਾਹਿਬ ਦੇ ਡੇਰਾ ਭਾਈ ਮਸਤਾਨ ਸਿੰਘ ਨਗਰ ਦੀ ਗਲੀ ਨੰਬਰ 3 ਪਿਛਲੇ ਕਰੀਬ ਇੱਕ ਮਹੀਨੇ ਤੋਂ ਗੰਦੇ ਪਾਣੀ ਦਾ ਛੱਪੜ ਬਣ ਚੁੱਕੀ ਹੈ। ਇਸ ਗਲੀ ਨਿਵਾਸੀਆਂ ਨੇ ਸ਼ਾਮ ਕਰੀਬ 7 ਵਜ਼ੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਦੀ ਗਲੀ ਦੇ ਵਿੱਚ ਸੰਬੰਧਿਤ ਵਿਭਾਗਾਂ ਦੀ ਲਾਪਰਵਾਹੀ ਦੇ ਕਾਰਨ ਡੇਂਗੂ ਫੈਲ ਗਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।