ਫਾਜ਼ਿਲਕਾ: ਪਿੰਡ ਤੇਜਾ ਰੁਹੇਲਾ ਵਿਖੇ ਪਾਣੀ ਘਟਣ ਤੋਂ ਬਾਅਦ ਵੀ ਪਿੰਡ ਛੱਡ ਕੇ ਜਾ ਰਹੇ ਲੋਕ, ਬੋਲੇ ਕਿਰਾਏ ਤੇ ਲਿਆ ਮਕਾਨ
ਫਾਜ਼ਿਲਕਾ ਦੇ ਸਰੱਹਦੀ ਇਲਾਕੇ ਦੇ ਪਿੰਡ ਤੇਜਾ ਰੁਹੇਲਾ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਘੱਟ ਰਿਹਾ ਹੈ । ਪਰ ਇਸ ਵਿਚਾਲੇ ਲੋਕ ਪਿੰਡ ਛੱਡ ਕੇ ਘਰ ਖਾਲੀ ਕਰਕੇ ਜਾ ਰਹੇ ਨੇ। ਸਮਾਨ ਟਰੈਕਟਰ ਟਰਾਲੀ ਚ ਲੋਡ ਕੀਤਾ ਤੇ ਸ਼ਹਿਰ ਵਰ ਚੱਲ ਪਏ ਨੇ । ਲੋਕਾਂ ਦਾ ਕਹਿਣਾ ਹੈ ਕਿ ਇੱਕ ਤਾਂ ਪਾਣੀ ਕਰਕੇ ਬਿਮਾਰੀਆਂ ਲੱਗ ਰਹੀਆਂ ਨੇ । ਦੂਸਰਾ ਨੁਕਸਾਨ ਜ਼ਿਆਦਾ ਹੋ ਗਿਆ । ਤੇ ਹੁਣ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ ਪੜ੍ਹਾਈ ਪ੍ਰਭਾਵਿਤ ਨਾ ਹੋਵੇ ।