ਫਾਜ਼ਿਲਕਾ: ਕਾਂਵਾਵਾਲੀ ਵਿਖੇ ਸਤਲੁਜ ਵਿੱਚ ਘਟਿਆ ਪਾਣੀ ਦਾ ਪੱਧਰ, ਬੋਲੇ ਲੋਕ ਪਾਣੀ ਕਰਕੇ ਹੋਇਆ ਕਾਫੀ ਨੁਕਸਾਨ
ਫਾਜ਼ਿਲਕਾ ਦੇ ਸਰੱਹਦੀ ਇਲਾਕੇ ਚ ਕਾਵਾਂਵਾਲੀ ਪੱਤਣ ਤੇ ਪੈਂਦੀ ਸਤਲੁਜ ਕਰੀਕ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ । ਜੋ ਹੁਣ ਪੁੱਲ ਤੋਂ ਹੇਠਾਂ ਤਾਂ ਗਿਆ ਹੀ ਹੈ । ਤੇ ਹੋਰ ਡਾਊਨ ਹੋ ਗਿਆ ਹੈ । ਹਾਲਾਂਕਿ ਮੌਕੇ ਤੇ ਲੋਕ ਪਹੁੰਚੇ ਨੇ ਜਿਨਾਂ ਦਾ ਕਹਿਣਾ ਕਿ ਜਿੰਨੀ ਦੇਰ ਤੱਕ ਪਾਣੀ ਇਸ ਇਲਾਕੇ ਵਿੱਚ ਵੱਡੇ ਪੱਧਰ ਤੇ ਰਿਹਾ ਉਸ ਕਰਕੇ ਨਾ ਸਿਰਫ ਫਸਲਾਂ ਨੁਕਸਾਨੀਆਂ ਗਈਆਂ ਨੇ ਬਲਕਿ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ।