ਫਾਜ਼ਿਲਕਾ: ਰਾਮ ਸਿੰਘ ਵਾਲੀ ਭੈਣੀ ਦੀ ਢਾਣੀ ਤੇ ਰਹਿੰਦੇ ਪਰਿਵਾਰ ਦੇ ਹੜ੍ਹ ਦੌਰਾਨ ਡਿੱਗੇ ਮਕਾਨ, ਮਲਬੇ ਹੇਠ ਆਉਣ ਕਾਰਨ ਲੱਗੀਆਂ ਸੱਟਾਂ, ਮੁਆਵਜੇ ਦੀ ਮੰਗ
ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਭੈਣੀ ਦੇ ਨਜਦੀਕ ਢਾਣੀਆਂ ਤੇ ਰਹਿੰਦੇ ਲੋਕਾਂ ਨੇ ਹੜ੍ਹ ਕਾਰਨ ਉਨ੍ਹਾਂ ਦੇ ਹੋਏ ਨੁਕਸਾਨ ਦਾ ਉੱਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੜ੍ਹ ਦੌਰਾਨ ਉਨ੍ਹਾਂ ਦੇ ਮਕਾਨ ਡਿੱਗ ਗਏ ਸਨ। ਇਸ ਦੌਰਾਨ ਮਕਾਨ ਦੇ ਮਲਬੇ ਹੇਠ ਆਉਣ ਕਾਰਨ ਉਨ੍ਹਾਂ ਨੂੰ ਸੱਟਾਂ ਵੀ ਲੱਗੀਆਂ ਸਨ।